ਜੌਨਪੁਰ (ਉੱਤਰ ਪ੍ਰੇਦਸ਼), 27 ਨਵੰਬਰ
ਰੱਖਿਆ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਕਾਸ਼ੀ ਖੇਤਰ ਦੇ ਬੂਥ ਇੰਚਾਰਜ ਰਾਜਨਾਥ ਸਿੰਘ ਨੇ ਅੱਜ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਨੂੰ ਨਾ ਬੂਆ (ਮਾਇਆਵਤੀ) ਅਤੇ ਨਾ ਬਬੁਆ (ਅਖਿਲੇਸ਼ ਯਾਦਵ) ਚਾਹੀਦਾ ਹੈ, ਸੂਬੇ ਨੂੰ ਸਿਰਫ਼ ਬਾਬਾ (ਯੋਗੀ ਆਦਿੱਤਿਆਨਾਥ) ਚਾਹੀਦਾ ਹੈ। ਉਹ ਇੱਥੇ ਟੀਡੀ ਕਾਲਜ ਵਿਚ ਕਾਸ਼ੀ ਖੇਤਰ ਦੇ ਬੂਥ ਪ੍ਰਧਾਨਾਂ ਦੇ ਸੰਮੇਲਨ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਬਸਪਾ ਅਤੇ ਸਮਾਜਵਾਦੀ ਪਾਰਟੀ ਦੇ ਗੱਠਜੋੜ ਤੋਂ ਬਾਅਦ ਬਸਪਾ ਮੁਖੀ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੂੰ ਬੂਆ ਤੇ ਬਬੁਆ ਦਾ ਨਾਂ ਮਿਲਿਆ ਸੀ। -ਪੀਟੀਆਈ