ਸ਼ਾਹਜਹਾਨਪੁਰ, 18 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਪੀ ਦੇ ਸ਼ਾਹਜਹਾਨਪੁਰ ਜ਼ਿਲ੍ਹੇ ਵਿੱਚ 594-ਕਿਲੋਮੀਟਰ ਲੰਬੇ ਗੰਗਾ ਐਕਸਪ੍ਰੈੱਸਵੇਅ ਦਾ ਨੀਂਹ-ਪੱਥਰ ਰੱਖਿਆ। ਇਹ ਐਕਸਪ੍ਰੈੱਸਵੇਅ ਮੇਰਠ ਜ਼ਿਲ੍ਹੇ ਦੇ ਪਿੰਡ ਬਿਜੌਲੀ ਨੇੜਿਓਂ ਸ਼ੁਰੂ ਹੋ ਕੇ ਮੇਰਠ, ਹਾਪੁਰ, ਬੁਲੰਦਸ਼ਹਿਰ, ਅਮਰੋਹਾ, ਸੰਭਲ, ਸ਼ਾਹਜਹਾਨਪੁਰ, ਹਰਦੋਈ, ਉਨਾਓ, ਰਾਏ ਬਰੇਲੀ, ਪ੍ਰਤਾਪਗੜ੍ਹ ਤੇ ਪ੍ਰਿਆਗਰਾਜ ਜ਼ਿਲ੍ਹਿਆਂ ਵਿੱਚੋਂ ਲੰਘੇਗਾ। ਛੇ-ਲੇਨ ਵਾਲੇ ਇਸ ਐਕਸਪ੍ਰੈੱਸਵੇਅ ਦੀ ਉਸਾਰੀ ’ਤੇ 36,230 ਕਰੋੜ ਰੁਪਏ ਖਰਚੇ ਜਾਣਗੇ। -ਪੀਟੀਆਈ