ਬਾਂਦਾ (ਯੂਪੀ): ਉੱਤਰ ਪ੍ਰਦੇਸ਼ ਦੇ ਮੰਤਰੀ ਗਿਰੀਸ਼ ਚੰਦਰਾ ਨੂੰ ਅੱਜ ਸਵੇਰੇ ਤੜਕੇ ਇੱਕ ਚੂਹੇ ਵੱਲੋਂ ਕੱਟਣ ’ਤੇ ਜ਼ਿਲ੍ਹਾ ਹਸਪਤਾਲ ਦਾਖਲ਼ ਕਰਵਾਉਣਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਯੁਵਾ ਕਲਿਆਣ ਤੇ ਖੇਡਾਂ ਬਾਰੇ ਰਾਜ ਮੰਤਰੀ ਗਿਰੀਸ਼ ਚੰਦਰਾ ਬਾਂਦਾ ਜ਼ਿਲ੍ਹੇ ਦੇ ਦੌਰੇ ’ਤੇ ਆਏ ਸਨ ਤੇ ਸਰਕਟ ਹਾਊਸ ’ਚ ਰਹਿ ਰਹੇ ਸਨ ਜਿਸ ਦੌਰਾਨ ਇਹ ਘਟਨਾ ਵਾਪਰ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਤੜਕੇ 3 ਵਜੇ ਮੰਤਰੀ ਦੀ ਤਬੀਅਤ ਖਰਾਬ ਹੋਣ ’ਤੇ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਦੇ ਟਰੌਮਾ ਸੈਂਟਰ ਲਿਜਾਇਆ ਗਿਆ। ਜ਼ਿਲ੍ਹਾ ਹਸਪਤਾਲ ਦੇ ਚੀਫ਼ ਮੈਡੀਕਲ ਸੁਪਰਡੈਂਟ ਡਾ. ਐੱਸ ਐੱਨ ਮਿਸ਼ਰਾ ਨੇ ਦੱਸਿਆ ਕਿ ਹਾਲਾਂਕਿ ਬਾਅਦ ’ਚ ਜਾਂਚ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਨੂੰ ਚੂਹੇ ਨੇ ਕੱਟਿਆ ਸੀ ਨਾ ਕਿ ਕਿਸੇ ਚਕੂੰਦਰ ਨੇ। ਬਾਅਦ ’ਚ ਸ੍ਰੀ ਚੰਦਰਾ ਲਖਨਊ ਲਈ ਰਵਾਨਾ ਹੋ ਗਏ। -ਪੀਟੀਆਈ