ਅਯੁੱਧਿਆ, 17 ਅਕਤੂਬਰ
ਉਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਵਸਨੀਕ ਸੋਮਨਾਥ ਨਿਸ਼ਾਦ ਬੈਨਰ ਤੇ ਤਖ਼ਤੀ ਲੈ ਕੇ ਅਯੁੱਧਿਆ ਪਹੁੰਚਿਆ। ਉਸ ਨੇ ਪੁਲੀਸ ਦੇ ਅੱਤਿਆਚਾਰ ਤੋਂ ਬਚਾਉਣ ਲਈ ਭਗਵਾਨ ਰਾਮ ਅੱਗੇ ਮਦਦ ਦੀ ਅਪੀਲ ਕੀਤੀ। ਨਿਸ਼ਾਦ ਨੇ ਬਸਤੀ ਤੋਂ ਅਯੁੱਧਿਆ ਤੱਕ 70 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕੀਤਾ ਹੈ। ਉਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਥਾਨਕ ਪੁਲੀਸ ਨੇ ਉਸ ਖ਼ਿਲਾਫ਼ ਕਈ ਫਰਜ਼ੀ ਅਪਰਾਧਿਕ ਕੇਸ ਦਰਜ ਕੀਤੇ ਹੋਏ ਹਨ। ਉਸ ਨੇ ਕਿਹਾ,‘ਮੈਂ ਹਰ ਦਰ ਖੜਕਾਇਆ ਪਰ ਕਿਸੇ ਨੇ ਵੀ ਮੇਰੀ ਮਦਦ ਨਹੀਂ ਕੀਤੀ। ਮੇਰੇ ਕੋਲ ਨਿਆਂ ਦੀ ਕੋਈ ਆਸ ਨਹੀਂ ਬਚੀ। ਇਸ ਲਈ ਮੈਂ ਭਗਵਾਨ ਰਾਮ ਕੋਲ ਆਇਆ ਹਾਂ। ਮੈਨੂੰ ਵਿਸ਼ਵਾਸ ਹੈ ਕਿ ਮੈਨੂੰ ਇੱਥੋਂ ਨਿਆਂ ਮਿਲੇਗੀ। -ਪੀਟੀਆਈ