ਨਵੀਂ ਦਿੱਲੀ, 16 ਜੁਲਾਈ
ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਕੋਵਿਡ-19 ਦੇ ਮੱਦੇਨਜ਼ਰ ਸੰਕੇਤਕ ਕਾਂਵੜ ਯਾਤਰਾ ਦੀ ਇਜਾਜ਼ਤ ਨਾ ਦੇਣ ’ਤੇ ਵਿਚਾਰ ਕਰਨ ਲਈ ਕਿਹਾ ਹੈ। ਸਰਵਉੱਚ ਅਦਾਲਤ ਨੇ ਇਸ ਬਾਰੇ ਰਾਜ ਸਰਕਾਰ ਤੋਂ 19 ਜੁਲਾਈ ਤੱਕ ਜੁਆਬ ਮੰਗਿਆ ਹੈ। ਅਦਾਲਤ ਨੇ ਕਿਹਾ ਕਿ ਜੀਣ ਦਾ ਅਧਿਕਾਰ ਸਭ ਤੋਂ ਉਪਰ ਹੈ ਤੇ ਹਰ ਤਰ੍ਹਾਂ ਦੀਆਂ ਭਾਵਨਾਵਾਂ ਸੰਵਿਧਾਨ ਦੀ ਧਾਰਾ 21 ਅਧੀਨ ਹਨ। ਕੇਂਦਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਰਾਜਾਂ ਨੂੰ ਕਾਂਵੜ ਯਾਤਰਾਵਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਗੰਗਾ ਜਲ ਦੀ ਵਿਵਸਥਾ ਵਿਸ਼ੇਸ਼ ਸਥਾਨਾਂ ’ਤੇ ਟੈਂਕਰਾਂ ਰਾਹੀਂ ਕੀਤੀ ਜਾਵੇਗੀ, ਜਦ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਅਦਾਲਤ ਨੂੰ ਕਿਹਾ ਕਿ ਉਸ ਨੇ ਕੋਵਿਡ-19 ਨਿਯਮਾਂ ਤਹਿਤ ਸੰਕੇਤਕ ਕਾਂਵੜ ਯਾਤਰਾਵਾਂ ਕਰਵਾਉਦ ਦਾ ਫ਼ੈਸਲਾ ਕੀਤਾ ਹੈ। उ