ਲਖਨਊੁ, 20 ਮਈ
ਉੱਤਰ ਪ੍ਰਦੇਸ਼ ਸਰਕਾਰ ਨੇ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਆਗਾਮੀ ਵਿੱਦਿਅਕ ਸੈਸ਼ਨ (2021-2022) ਦੌਰਾਨ ਸਾਰੇ ਬੋਰਡਾਂ ਦੇ ਸਕੂਲਾਂ ’ਚ ਫ਼ੀਸਾਂ ਵਧਾਉਣ ’ਤੇ ਰੋਕ ਲਾ ਦਿੱਤੀ ਹੈ। ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ, ਜਿਨ੍ਹਾਂ ਕੋਲ ਸੈਕੰਡਰੀ ਸਿੱਖਿਆ ਵਿਭਾਗ ਵੀ ਹੈ, ਨੇ ਇੱਕ ਬਿਆਨ ’ਚ ਕਿਹਾ ਕਿ ਸਰਕਾਰ ਨੇ ਇਹ ਸੰਤੁਲਿਤ ਫ਼ੈਸਲਾ ਇਸ ਕਰਕੇ ਲਿਆ ਹੈ ਤਾਂ ਕਿ ਆਮ ਲੋਕਾਂ ’ਤੇ ਹੋਰ ਬੋਝ ਨਾ ਪਵੇ ਅਤੇ ਸਕੂਲਾਂ ਦੇ ਅਧਿਆਪਕਾਂ ਤੇ ਸਟਾਫ਼ ਨੂੰ ਤਨਖ਼ਾਹਾਂ ਮੁਹੱਈਆ ਹੋ ਸਕਣ। -ਏਜੰਸੀ