ਨਵੀਂ ਦਿੱਲੀ, 15 ਸਤੰਬਰ
ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਅੱਜ ਊੱਤਰ ਪ੍ਰਦੇਸ਼ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਰਾਜ ਦੇ ਗਰੁੱਪ ‘ਬੀ’ ਤੇ ‘ਸੀ’ ਮੁਲਾਜ਼ਮਾਂ ਲਈ ਪੰਜ ਸਾਲਾ ਠੇਕਾ ਆਧਾਰਤ ਸੇਵਾਵਾਂ ਦੇ ਲਿਆਂਦੇ ਜਾ ਰਹੇ ਪ੍ਰਸਤਾਵ ਨਾਲ ਨੌਜਵਾਨਾਂ ਨੂੰ ਰਾਹਤ ਮਿਲਣ ਦੀ ਥਾਂ ਊਨ੍ਹਾਂ ਦੇ ਦਰਦ ਵਿੱਚ ਹੋਰ ਵਾਧਾ ਹੋਵੇਗਾ। ਜ਼ਿਕਰਯੋਗ ਹੈ ਕਿ ਮੀਡੀਆ ਵਿੱਚ ਛਪੀਆਂ ਖ਼ਬਰਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਰਾਜ ਸਰਕਾਰ ਗਰੁੱਪ ‘ਬੀ’ ਤੇ ‘ਸੀ’ ਮੁਲਾਜ਼ਮਾਂ ਦੀ ਭਰਤੀ ਪ੍ਰਕਿਰਿਆ ਵਿੱਚ ਫੇਰਬਦਲ ਕਰਨ ਜਾ ਰਹੀ ਹੈ। ਇਸ ਫੇਰਬਦਲ ਵਿੱਚ ਇਨ੍ਹਾਂ ਮੁਲਾਜ਼ਮਾਂ ਲਈ ਪੰਜ ਸਾਲਾ ਠੇਕਾ ਆਧਾਰਤ ਸੇਵਾ ਸ਼ੁਰੂ ਕਰਨ ਦਾ ਪ੍ਰਸਤਾਵ ਵੀ ਹੈ। ਇਨ੍ਹਾਂ ਰਿਪੋਰਟਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰਿਯੰਕਾ ਗਾਂਧੀ ਨੇ ਹਿੰਦੀ ’ਚ ਟਵੀਟ ਕੀਤਾ, ‘‘ਠੇਕਾ-ਨੌਕਰੀਆਂ ’ਚੋਂ ਇੱਜ਼ਤ ਗਾਇਬ। ਪੰਜ ਸਾਲ ਦਾ ਠੇਕਾ-ਨੌਜਵਾਨਾਂ ਦਾ ਅਪਮਾਨ ਕਰਨ ਦਾ ਕਾਨੂੰਨ।’’ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਵੀ ਅਜਿਹੇ ਕਾਨੂੰਨਾਂ ’ਤੇ ਤਿੱਖੀਆਂ ਟਿੱਪਣੀਆਂ ਕਰ ਚੁੱਕਿਆ ਹੈ। ਊਨ੍ਹਾਂ ਕਿਹਾ, ‘‘ਅਜਿਹੇ ਕਾਨੂੰਨ ਲਿਆਊਣ ਦਾ ਕੀ ਮਕਸਦ ਹੈ? ਸਰਕਾਰ ਨੌਜਵਾਨਾਂ ਦੇ ਦਰਦ ਦਾ ਨਿਵਾਰਣ ਕਰਨ ਦੀ ਥਾਂ ਊਨ੍ਹਾਂ ਦਾ ਦਰਦ ਵਧਾਊਣ ਵਾਲੀਆਂ ਯੋਜਨਾਵਾਂ ਲੈ ਕੇ ਆ ਰਹੀ ਹੈ।’’
-ਪੀਟੀਆਈ