ਪ੍ਰਯਾਗਰਾਜ, 16 ਅਕਤੂਬਰ
ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਦੇ ਅਖਿਲ ਭਾਰਤੀ ਕਾਰਜਕਾਰੀ ਮੰਡਲ ਦੀ ਚਾਰ ਰੋਜ਼ਾ ਮੀਟਿੰਗ ਅੱਜ ਗੌਹਨੀਆ ਵਿੱਚ ਸ਼ੁਰੂ ਹੋਈ। ਸੰਘ ਪ੍ਰਮੁੱਚ ਡਾ. ਮੋਹਨ ਭਾਗਵਤ ਅਤੇ ਜਨਰਲ ਸਕੱਤਰ ਦੱਤਾਤ੍ਰੇਯ ਹੋਸਬਾਲੇ ਨੇ ਭਾਰਤ ਮਾਤਾ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਮੀਟਿੰਗ ਦੀ ਸ਼ੁਰੂਆਤ ਕੀਤੀ | ਆਰਐੱਸਐੱਸ ਦੇ ਅਖਿਲ ਭਾਰਤੀ ਪ੍ਰਚਾਰ ਪ੍ਰਧਾਨ ਸੁਨੀਲ ਅੰਬੇਕਰ ਅਨੁਸਾਰ 19 ਅਕਤੂਬਰ ਤੱਕ ਚੱਲਣ ਵਾਲੀ ਮੀਟਿੰਗ ਵਿੱਚ ਸਾਰੇ 11 ਖੇਤਰਾਂ ਅਤੇ 45 ਸੂਬਿਆਂ ਦੇ ਸੰਘਚਾਲਕ, ਕਾਰਜਵਾਹਕ ਅਤੇ ਪ੍ਰਚਾਰਕ ਮੌਜੂਦ ਹਨ। ਮੀਟਿੰਗ ਵਿੱਚ ਸੰਘ ਸ਼ਤਾਬਦੀ ਸਮਾਗਮਾਂ ਦੀ ਯੋਜਨਾ, ਪਰਵਾਸ ਦੀ ਯੋਜਨਾ ਤੋਂ ਇਲਾਵਾ ਸੰਘ ਪ੍ਰਮੁੱਖ ਦੇ ਦਸਹਿਰੇ ਦੇ ਭਾਸ਼ਨ ਵਿੱਚ ਆਬਾਦੀ ਅਸੰਤੁਲਨ, ਮਾਤ ਭਾਸ਼ਾ ਵਿੱਚ ਸਿੱਖਿਆ, ਸਮਾਜਿਕ ਸਦਭਾਵਨਾ, ਔਰਤਾਂ ਦੀ ਹਿੱਸੇਦਾਰੀ ਸਣੇ ਹੋਰ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ।