ਗੋਰਖਪੁਰ: ਅਣਖ਼ ਖਾਤਰ ਹੱਤਿਆ ਦੇ ਸ਼ੱਕੀ ਮਾਮਲੇ ’ਚ ਇਕ ਮਹਿਲਾ ਦੀ ਉਸ ਦੇ ਪਰਿਵਾਰ ਨੇ ਹੀ ਕਥਿਤ ਤੌਰ ’ਤੇ ਜਿਊਂਦੇ ਸਾੜ ਕੇ ਹੱਤਿਆ ਕਰ ਦਿੱਤੀ ਹੈ। ਹੱਤਿਆ ਦਾ ਕਾਰਨ ਅੰਤਰ-ਧਰਮ ਪ੍ਰੇਮ ਸਬੰਧ ਦੱਸਿਆ ਜਾ ਰਿਹਾ ਹੈ। ਮ੍ਰਿਤਕਾ ਦੀ ਸ਼ਨਾਖ਼ਤ ਗੋਰਖਪੁਰ ਦੇ ਬੇਲਘਾਟ ਇਲਾਕੇ ਦੀ ਰੰਜਨਾ ਯਾਦਵ ਵਜੋਂ ਹੋਈ ਹੈ। ਪੁਲੀਸ ਨੇ ਔਰਤ ਦੇ ਪਿਤਾ, ਭਰਾ ਤੇ ਜੀਜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਪਰਿਵਾਰ ਨੇ ਹਤਿਆਰੇ ਵਰੁਣ ਤਿਵਾੜੀ ਨੂੰ ਕਤਲ ਲਈ 1.5 ਲੱਖ ਰੁਪਏ ਦਿੱਤੇ ਸਨ। ਪੀੜਤਾ ਦਾ ਮੁਸਲਿਮ ਵਿਅਕਤੀ ਨਾਲ ਰਿਸ਼ਤਾ ਸੀ। ਮੁਲਜ਼ਮਾਂ ਦੀ ਸ਼ਨਾਖ਼ਤ ਕੈਲਾਸ਼ ਯਾਦਵ, ਭਰਾ ਅਜੀਤ ਯਾਦਵ ਤੇ ਜੀਜੇ ਸਤਿਆਪ੍ਰਕਾਸ਼ ਯਾਦਵ ਵਜੋਂ ਹੋਈ ਹੈ। ਇਕ ਹੋਰ ਵਿਅਕਤੀ ਸੀਤਾਰਾਮ ਯਾਦਵ ਨੂੰ ਵੀ ਐਤਵਾਰ ਗ੍ਰਿ੍ਫ਼ਤਾਰ ਕੀਤਾ ਗਿਆ ਹੈ। ਵਾਰਦਾਤ ਲਈ ਵਰਤਿਆ ਗਿਆ ਪੈਟਰੋਲ ਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਹਤਿਆਰੇ ਦੀ ਗ੍ਰਿਫ਼ਤਾਰੀ ਲਈ ਪੁਲੀਸ ਛਾਪੇ ਮਾਰ ਰਹੀ ਹੈ। -ਪੀਟੀਆਈ