ਲਖਨਊ, 21 ਫਰਵਰੀ
ਉੱਤਰ ਪ੍ਰਦੇਸ਼ ਵਿੱਚ 23 ਫਰਵਰੀ ਨੂੰ ਚੌਥੇ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਇਥੇ ਲਖਨਊ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਿਆ। ਕਾਂਗਰਸ ਦੀ ਜਨਰਲ ਸਕੱਤਰ ਨੇ ਐੱਸਯੂਪੀ ਦੇ ਉਪਰ ਬੈਠ ਕੇ ਬਖ਼ਸ਼ੀ ਕਾ ਤਲਾਬ ਹਲਕੇ ਤੋਂ ਪਾਰਟੀ ਉਮੀਦਵਾਰਾਂ ਲਲਣ ਕੁਮਾਰ ਲਈ ਚਿਨਹਾਟ ਖੇਤਰ ਵਿੱਚ ਚੋਣ ਪ੍ਰਚਾਰ ਕੀਤਾ। ਚੌਥੇ ਗੇੜ ਦੀਆਂ ਚੋਣਾਂ ਲਈ ਅੱਜ ਸ਼ਾਮ ਨੂੰ ਚੋਣ ਪ੍ਰਚਾਰ ਖਤਮ ਹੋ ਜਾਵੇਗਾ। –ਪੀਟੀਆਈ