ਲਖਨਊ, 23 ਜਨਵਰੀ
ਸਮਾਜਵਾਦੀ ਪਾਰਟੀ ਦੇ ਬਾਨੀ ਮੁਲਾਇਮ ਸਿੰਘ ਯਾਦਵ, ਪਾਰਟੀ ਮੁਖੀ ਅਖਿਲੇਸ਼ ਯਾਦਵ ਤੇ ਪਾਰਟੀ ’ਚ ਨਵੇਂ ਸ਼ਾਮਲ ਹੋਏ ਸਵਾਮੀ ਪ੍ਰਸਾਦ ਮੌਰਿਆ ਯੂਪੀ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਪਾਰਟੀ ਦੇ 30 ਸਟਾਰ ਪ੍ਰਚਾਰਕਾਂ ’ਚ ਸ਼ਾਮਲ ਹਨ।
ਬਾਕੀ ਹੋਰ ਮੁੱਖ ਸਟਾਰ ਪ੍ਰਚਾਰਕਾਂ ਵਿੱਚ ਕੌਮੀ ਉਪ ਪ੍ਰਧਾਨ ਕਿਰਨਮਯ ਨੰਦਾ, ਪ੍ਰਿੰਸੀਪਲ ਜਨਰਲ ਸਕੱਤਰ ਰਾਮਗੋਪਾਲ ਯਾਦਵ, ਰਾਜ ਸਭਾ ਮੈਂਬਰ ਜਯਾ ਬੱਚਨ, ਪਾਰਟੀ ਦੀ ਯੂਪੀ ਇਕਾਈ ਦੇ ਮੁਖੀ ਨਰੇਸ਼ ਉੱਤਮ ਪਟੇਲ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਮਗੋਬਿੰਦ ਚੌਧਰੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਪਾਰਟੀ ਦੇ ਕੌਮੀ ਕਾਰਜਕਾਰਨੀ ਮੈਂਬਰ ਜਾਵੇਦ ਅਲੀ ਖਾਨ ਤੇ ਸਮਾਜਵਾਦੀ ਯੁਵਜਨ ਸਭਾ ਦੇ ਪ੍ਰਧਾਨ ਮੁਹੰਮਦ ਫਾਹਦ ਨੂੰ ਵੀ ਸਟਾਰ ਪ੍ਰਚਾਰਕ ਬਣਾਇਆ ਗਿਆ ਹੈ। -ਪੀਟੀਆਈ