ਆਗਰਾ, 22 ਦਸੰਬਰ
ਉੱਤਰ ਪ੍ਰਦੇਸ਼ ਦੇ ਆਗਰਾ ਨੇੜੇ ਯਮੁਨਾ ਐਕਸਪ੍ਰੈਸ ’ਤੇ ਡੀਜ਼ਲ ਲੈ ਕੇ ਰਹੇ ਟਰੱਕ ਕੰਟੇਨਰ ਦੀ ਕਾਰ ਨਾਲ ਅੱਜ ਤੜਕੇ ਟੱਕਰ ਹੋ ਗਈ, ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ ਤੇ ਉਸ ਵਿੱਚ ਸਵਾਰ ਸਾਰੇ ਪੰਜ ਵਿਅਕਤੀ ਸੜ ਕੇ ਮਰ ਗਏ। ਏਤਮਾਦਪੁਰ ਪੁਲੀਸ ਅਧਿਕਾਰੀ ਅਰਚਨਾ ਸਿੰਘ ਨੇ ਦੱਸਿਆ ਕਿ ਕੰਟੇਨਰ ਦੀ ਰਫ਼ਤਾਰ ਬਹੁਤ ਤੇਜ਼ ਸੀ ਅਤੇ ਇਸ ਦੇ ਚਾਲਕ ਨੇ ਅਚਾਨਕ ਉਸ ਨੂੰ ਗਲਤ ਦਿਸ਼ਾ ਵੱਲ ਮੋੜ ਦਿੱਤਾ ਤੇ ਉਹ ਕਾਰ ਨਾਲ ਟਕਰਾਅ ਗਿਆ। ਕਾਰਨ ਵਿੱਚ ਸੈਂਟਰਲ ਲੌਕਿੰਗ ਹੋਣ ਕਾਰਨ ਯਾਤਰੀ ਬਾਹਰ ਨਾ ਆ ਸਕੇ ਤੇ ਉਹ ਵਿੱਚ ਹੀ ਸੜ ਗਏ। ਟੈਂਕਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।