ਇਟਾਵਾ (ਯੂਪੀ), 18 ਦਸੰਬਰ
ਬੈਂਕ ਦੇ ਕਰਜ਼ੇ ’ਚ ਡੁੱਬੇ 33 ਵਰ੍ਹਿਆਂ ਦੇ ਇਕ ਕਿਸਾਨ ਨੇ ਆਪਣੀ ਪਤਨੀ ਦੀ ਹੱਤਿਆ ਮਗਰੋਂ ਸ਼ਨਿਚਰਵਾਰ ਨੂੰ ਖੁਦਕੁਸ਼ੀ ਕਰ ਲਈ। ਥਾਣਾ ਮੁਖੀ ਸੁਧੀਰ ਕੁਮਾਰ ਨੇ ਦੱਸਿਆ ਕਿ ਜਸਵੰਤ ਨਗਰ ਕੋਤਵਾਲੀ ਥਾਣੇ ਅਧੀਨ ਆਉਂਦੇ ਪਿੰਡ ਨਗਲਾ ਨਾਰੀਆ ਦੇ ਵਸਨੀਕ ਕਿਸਾਨ ਰਜਨੀਸ਼ ਕੁਮਾਰ ਦੂਬੇ ਨੇ ਆਪਣੇ ਘਰ ਵਿੱਚ ਆਪਣੀ ਪਤਨੀ ਕੰਚਨ (25) ਦਾ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਬਾਅਦ ਵਿੱਚ ਖੁਦ ਜ਼ਹਿਰੀਲਾ ਪਦਾਰਥ ਨਿਗਲ ਲਿਆ ਤੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਅਨੁਸਾਰ ਦੂਬੇ ਨੇ ਇਕ ਬੈਂਕ ਤੋਂ ਕਰਜ਼ਾ ਲਿਆ ਹੋਇਆ ਸੀ ਤੇ ਕਰਜ਼ਾ ਨਾ ਮੋੜਨ ਕਾਰਨ ਬੈਂਕ ਨੇ ਉਸ ਦੀ ਜ਼ਮੀਨ ਦੇ ਇਕ ਹਿੱਸੇ ਨੂੰ ਵੇਚ ਦਿੱਤਾ ਸੀ। -ਪੀਟੀਆਈ