ਸਿਧਾਰਥਨਗਰ (ਯੂਪੀ), 22 ਮਈ
ਸਿਧਾਰਥਨਗਰ ਜ਼ਿਲ੍ਹੇ ਦੇ ਜੋਗੀਆ ਉਦੈਪੁਰ ਵਿਖੇ ਬਰਾਤੀਆਂ ਨਾਲ ਭਰੀ ਬੋਲੈਰੋ ਦੇ ਟਰੱਕ ਨਾਲ ਟਕਰਾਉਣ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਇਹ ਘਟਨਾ ਸ਼ਨਿਚਰਵਾਰ ਰਾਤ ਕਰੀਬ 1 ਵਜੇ ਦੀ ਹੈ। ਬੋਲੈਰੋ ‘ਚ ਸਵਾਰ ਕੁਝ ਬਰਾਤੀ ਵਿਆਹ ‘ਚ ਸ਼ਾਮਲ ਹੋ ਕੇ ਪਰਤ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਸੜਕ ਕੰਢੇ ਟਰੱਕ ਨਾਲ ਟਕਰਾ ਗਈ ਅਤੇ 7 ਲੋਕਾਂ ਦੀ ਮੌਤ ਹੋ ਗਈ। ਵਾਹਨ ’ਚ 11 ਵਿਅਕਤੀ ਸਵਾਰ ਸਨ। ਮਰਨ ਵਾਲਿਆਂ ਦੀ ਉਮਰ 35 ਤੋਂ 16 ਸਾਲ ਵਿਚਾਲੇ ਸੀ।