ਗੋਂਡਾ/ਨਵੀਂ ਦਿੱਲੀ, 13 ਅਕਤੂਬਰ
ਯੂਪੀ ਦੇ ਪਕਸਾ ਪਿੰਡ ਵਿੱਚ ਘਰ ਦੀ ਛੱਤ ’ਤੇ ਸੁੱਤੀਆਂ ਤਿੰਨ ਭੈਣਾਂ ’ਤੇ ਵਿਅਕਤੀ ਵੱਲੋਂ ਤੇਜ਼ਾਬ ਸੁੱਟਣ ਕਾਰਨ ਉਹ ਝੁਲਸ ਗਈਆਂ। ਉਸ ਨੇ ਖੁਸ਼ਬੂ (17) ’ਤੇ ਤੇਜ਼ਾਬ ਸੁੱਟਿਆ ਸੀ ਜਿਸ ਵਿੱਚੋਂ ਕੁਝ ਛਿੱਟੇ ਉਸ ਦੀਆਂ ਦੋ ਭੈਣਾਂ ਕੋਮਲ (7) ਅਤੇ ਮੁਸਕਾਨ (5) ’ਤੇ ਪੈ ਗਏ। ਪੁਲੀਸ ਨੇ ਮੁਕਾਬਲੇ ਮਗਰੋਂ ਰਸਾਇਣਕ ਪਦਾਰਥ ਸੁੱਟਣ ਵਾਲੇ ਵਿਆਕਤੀ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਪ੍ਰਸ਼ਾਸਨ ਵੱਲੋਂ ਵੱਡੀ ਕੁੜੀ ਨੂੰ 5 ਲੱਖ ਰੁਪਏ ਦੀ ਸਰਕਾਰੀ ਸਹਾਇਤਾ ਜਦੋਂਕਿ ਪਰਿਵਾਰ ਦੀ ਨੇਮਾਂ ਮੁਤਾਬਕ ਇਮਦਾਦ ਕੀਤੀ ਜਾਵੇਗੀ। ਕਾਂਗਰਸੀ ਨੇਤਾ ਪ੍ਰਿਯੰਕਾ ਗਾਂਧੀ ਨੇ ਇਸ ਘਟਨਾ ਨੂੰ ਲੈ ਕੇ ਯੋਗੀ ਸਰਕਾਰ ਦੀ ਨਿਖੇਧੀ ਕੀਤੀ ਹੈ। -ਪੀਟੀਆਈ