ਲਖਨਊ, 29 ਮਾਰਚ
ਬਾਂਦਾ ਮੈਡੀਕਲ ਕਾਲਜ ‘ਚ ਪੋਸਟਮਾਰਟਮ ਤੋਂ ਬਾਅਦ ਮੁਖ਼ਤਾਰ ਅੰਸਾਰੀ ਦੀ ਲਾਸ਼ ਨੂੰ ਗਾਜ਼ੀਪੁਰ ਜ਼ਿਲ੍ਹੇ ਦੇ ਮੁਹੰਮਦਾਬਾਦ ਯੂਸਫ਼ਪੁਰ ਸਥਿਤ ਉਸ ਦੇ ਜੱਦੀ ਘਰ ਲਿਜਾਇਆ ਜਾ ਰਿਹਾ ਹੈ। ਅੰਸਾਰੀ ਦਾ ਪੋਸਟਮਾਰਟਮ ਅੱਜ ਬਾਂਦਾ ਬੰਦਾ ਮੈਡੀਕਲ ਕਾਲਜ ਵਿੱਚ ਡਾਕਟਰਾਂ ਦੇ ਸਮੂਹ ਵੱਲੋਂ ਕੀਤਾ ਗਿਆ। ਮਾਫੀਆ ਤੋਂ ਸਿਆਸਤਦਾਨ ਬਣੇ ਅੰਸਾਰੀ ਦੀ ਵੀਰਵਾਰ ਨੂੰ ਬਾਂਦਾ ਦੇ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਾਂਦਾ ਮੈਡੀਕਲ ਕਾਲਜ ਦੇ ਡਾਕਟਰਾਂ ਦੇ ਪੈਨਲ ਵੱਲੋਂ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਦੀ ਵੀਡੀਓਗ੍ਰਾਫੀ ਕੀਤੀ ਗਈ। ਅੰਸਾਰੀ ਦੇ ਪਰਿਵਾਰਕ ਮੈਂਬਰ ਤੜਕੇ ਇਥੇ ਪਹੁੰਚ ਗਏ ਸਨ। ਪੋਸਟਮਾਰਟਮ ਤੋਂ ਬਾਅਦ ਅੰਸਾਰੀ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਅੰਸਾਰੀ ਦੇ ਛੋਟੇ ਪੁੱਤ ਉਮਰ ਅੰਸਾਰੀ ਸਮੇਤ ਪਰਿਵਾਰਕ ਮੈਂਬਰ ਅੱਜ ਤੜਕੇ ਬਾਂਦਾ ਪਹੁੰਚੇ।