ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼), 5 ਮਈ
ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ ‘ਚ 70 ਸਾਲਾ ਮਾਨਸਿਕ ਤੌਰ ‘ਤੇ ਬਿਮਾਰ ਬਜ਼ੁਰਗ ਔਰਤ ਨੂੰ ਘਰੋਂ ਚੁੱਕ ਕੇ ਉਸ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤਾ ਗਿਆ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਦਿਹਾਤੀ ਦੇ ਐੱਸਪੀ ਸੰਜੀਵ ਬਾਜਪਾਈ ਨੇ ਦੱਸਿਆ ਕਿ ਥਾਣਾ ਮਿਰਜ਼ਾਪੁਰ ਅਧੀਨ ਪੈਂਦੇ ਪਿੰਡ ਵਿੱਚ ਰਹਿਣ ਵਾਲੀ 70 ਸਾਲਾ ਬਜ਼ੁਰਗ ਔਰਤ ਮਾਨਸਿਕ ਤੌਰ ‘ਤੇ ਬਿਮਾਰ ਹੈ। ਪਿੰਡ ਦਾ ਰਹਿਣ ਵਾਲਾ ਰਜਨੀਸ਼ ਮੰਗਲਵਾਰ ਰਾਤ ਬਜ਼ੁਰਗ ਔਰਤ ਨੂੰ ਘਰੋਂ ਚੁੱਕ ਕੇ ਖੇਤ ‘ਚ ਲੈ ਗਿਆ ਅਤੇ ਉਸ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤਾ।