ਰਾਮਪੁਰ (ਯੂਪੀ), 17 ਜੁਲਾਈ
ਰਾਮਪੁਰ ਦੇ ਸਿਵਲ ਲਾਈਨ ਇਲਾਕੇ ‘ਚ ਬੀਤੀ ਦੇਰ ਰਾਤ ਬਾਈਪਾਸ ‘ਤੇ ਬੱਸ ਅਤੇ ਟਰੱਕ ਵਿਚਾਲੇ ਸਿੱਧੀ ਟੱਕਰ ‘ਚ ਔਰਤ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਗੰਭੀਰ ਜ਼ਖ਼ਮੀ ਹੋ ਗਏ। ਗਿਆ। ਏਐੱਸਪੀ ਸੰਸਾਰ ਸਿੰਘ ਨੇ ਦੱਸਿਆ ਕਿ ਟਰੱਕ ਮੁਰਾਦਾਬਾਦ ਵਾਲੇ ਪਾਸੇ ਤੋਂ ਆ ਰਿਹਾ ਸੀ ਅਤੇ ਬੱਸ ਸ਼ਾਹਜਹਾਂਪੁਰ ਵਾਲੇ ਪਾਸੇ ਤੋਂ ਆ ਰਹੀ ਸੀ।