ਬਦਾਯੂੰ (ਯੂਪੀ), 31 ਜੁਲਾਈਇਸ ਜ਼ਿਲ੍ਹੇਹੇ ਦੇ ਕੁੰਵਰ ਪਿੰਡ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਵਿੱਚ ਆਜ਼ਾਦੀ ਦਿਵਸ ਸਮਾਗਮ ਲਈ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦੇ ਦ੍ਰਿਸ਼ ਦੀ ਰਿਹਰਸਲ ਕਰਦੇ 10 ਸਾਲ ਦੇ ਬੱਚੇ ਦੀ ਕਥਿਤ ਤੌਰ ‘ਤੇ ਫਾਂਸੀ ਦਾ ਫੰਦਾ ਕਸਣ ਕਾਰਨ ਮੌਤ ਹੋ ਗਈ। ਪੁਲੀਸ ਦੇ ਧਿਆਨ ਵਿੱਚ ਮਾਮਲਾ ਆਇਆ ਤਾਂ ਜਾਂਚ ਦੌਰਾਨ ਪਰਿਵਾਰ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਨਾਟਕ ਦੀ ਰਿਹਰਸਲ ਕਰਦੇ ਸਮੇਂ ਬੱਚਾ ਸਟੂਲ ਤੋਂ ਤਿਲਕ ਗਿਆ ਤੇ ਫਾਂਸੀ ਦਾ ਫੰਦਾਾ ਕਸਣ ਕਾਰਨ ਉਸ ਦੀ ਮੌਤ ਹੋ ਗਈ। ਲੋਕਾਂ ਮੁਤਾਬਕ ਬਾਬਟ ਪਿੰਡ ਦੇ ਭੂਰੇ ਸਿੰਘ ਦਾ ਦਸ ਸਾਲ ਦਾ ਪੁੱਤ ਸ਼ਿਵਮ ਮੁਹੱਲੇ ਦੇ ਹੋਰ ਬੱਚਿਆਂ ਨਾਲ ਆਜ਼ਾਦੀ ਦਿਵਸ ਸਮਾਗਮ ਲਈ ਸ਼ਹੀਦ ਭਗਤ ਸਿੰਘ ਨਾਟਕ ਦੀ ਤਿਆਰੀ ਕਰ ਰਿਹਾ ਸੀ ਤੇ ਫ਼ਾਂਸੀ ਦੇ ਦ੍ਰਿਸ਼ ਦੌਰਾਨ ਉਸ ਦਾ ਪੈਰ ਸਟੂਲ ਤੋਂ ਤਿਲਕ ਗਿਆ। ਇਸ ਕਾਰਨ ਨਾਲ ਦੇ ਬੱਚੇ ਘਬਰਾ ਗਏ ਤੇ ਉਨ੍ਹਾਂ ਰੌਲਾ ਪਾਇਆ ਤਾਂ ਲੋਕਾਂ ਨੇ ਪੁੱਜ ਕੇ ਸ਼ਿਵਮ ਨੂੰ ਲਾਹਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮਾਪਿਆਂ ਨੇ ਬ਼ੈਗਰ ਦੱਸੇ ਉਸ ਦਾ ਸਸਕਾਰ ਕਰ ਦਿੱਤਾ।