ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰ ‘ਟਰਾਈ’ ਜਲਦੀ ਹੀ ਫੋਨ ਕਰਨ ਵਾਲੇ ਦਾ ਕੇਵਾਈਸੀ ਆਧਾਰਿਤ ਨਾਮ ਫੋਨ ਸਕਰੀਨ ’ਤੇ ਫਲੈਸ਼ ਕਰਨ ਦੀ ਪ੍ਰਣਾਲੀ ਤਿਆਰ ਕਰਨ ਲਈ ਸਲਾਹ-ਮਸ਼ਵਰਾ ਸ਼ੁਰੂ ਕਰੇਗਾ। ਇਹ ਜਾਣਕਾਰੀ ਉੱਚ ਅਧਿਕਾਰੀਆਂ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਭਾਰਤੀ ਟੈਲੀਕਾਮ ਰੈਗੂਲੇਟਰ ਅਥਾਰਟੀ ਨੂੰ ਟੈਲੀਕਾਮ ਵਿਭਾਗ ਤੋਂ ਵੀ ਇਸ ’ਤੇ ਸਲਾਹ ਮਸ਼ਵਰਾ ਸ਼ੁਰੂ ਕਰਨ ਲਈ ਸੁਝਾਅ ਮਿਲਿਆ ਹੈ। ਟਰਾਈ ਦੇ ਚੇਅਰਮੈਨ ਪੀ.ਡੀ. ਵਘੇਲਾ ਨੇ ਦੱਸਿਆ ਇਸ ’ਤੇ ਸਲਾਹ-ਮਸ਼ਵਰਾ ਇੱਕ ਦੋ ਮਹੀਨਿਆਂ ’ਚ ਸ਼ੁਰੂ ਹੋਣ ਦੀ ਉਮੀਦ ਹੈ। ਵਘੇਲਾ ਨੇ ਕਿਹਾ ਕਿ ਇਹ ਪ੍ਰਣਾਲੀ ਟੈਲੀਕਾਮ ਕੰਪਨੀਆਂ ਵੱਲੋਂ ਕੀਤੀ ਕੇਵਾਈਸੀ ਆਧਾਰਿਤ ਟੈਲੀਕਾਮ ਵਿਭਾਗ ਦੇ ਮਾਨਦੰਡਾਂ ਮੁਤਾਬਕ ਹੋਵੇਗੀ। -ਪੀਟੀਆਈ