ਨਵੀਂ ਦਿੱਲੀ, 13 ਜੁਲਾਈ
ਯੂਜੀਸੀ ਨੇ ਯੂਨੀਵਰਸਿਟੀਆਂ ਨੂੰ ਕਿਹਾ ਹੈ ਕਿ ਉਹ ਸੀਬੀਐੱਸਈ 12ਵੀਂ ਦੇ ਇਮਤਿਹਾਨ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਅੰਡਰਗਰੈਜੂਏਟ ਕੋਰਸਾਂ ਵਿੱਚ ਦਾਖਲਾ ਪ੍ਰਕਿਰਿਆ ਦੀ ਆਖਰੀ ਮਿਤੀ ਤੈਅ ਕਰਨ। ਯੂਜੀਸੀ ਨੇ ਕਿਹਾ ਕਿ ਜੇ ਯੂਨੀਵਰਸਿਟੀਆਂ ਸੀਬੀਐੱਸਈ ਵੱਲੋਂ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਦਾਖਲੇ ਦੀ ਆਖਰੀ ਮਿਤੀ ਤੈਅ ਕਰਦੀਆਂ ਹਨ ਤਾਂ ਬੋਰਡ ਦੇ ਵਿਦਿਆਰਥੀਆਂ ਅੰਡਰ-ਗਰੈਜੂਏਟ ਕੋਰਸਾਂ ਵਿੱਚ ਦਾਖਲਾ ਲੈਣ ਤੋਂ ਵਾਂਝੇ ਰਹਿ ਜਾਣਗੇ।