ਮੁੰਬਈ, 20 ਸਤੰਬਰ
ਬੰਬੇ ਹਾਈ ਕੋਰਟ ਨੇ ਅੱਜ ਆਰਐੱਸਐੱਸ ਅਹੁਦੇਦਾਰ ਦੀ ਰਾਹੁਲ ਗਾਂਧੀ ਨਾਲ ਸਬੰਧਤ ਪਟੀਸ਼ਨ ਖਾਰਜ ਕਰ ਦਿੱਤੀ। ਰਾਜੇਸ਼ ਕੁੰਟੇ ਨੇ ਮੰਗ ਕੀਤੀ ਸੀ ਕਿ ਕਾਂਗਰਸ ਆਗੂ ਦੇ ਭਾਸ਼ਣ ਜੋ ਉਨ੍ਹਾਂ 2014 ਵਿਚ ਦਿੱਤਾ ਸੀ, ਨੂੰ ਮਾਣਹਾਨੀ ਦੇ ਕੇਸ ਵਿਚ ਸਬੂਤ ਬਣਾਇਆ ਜਾਵੇ। ਉਨ੍ਹਾਂ ਦੋਸ਼ ਲਾਇਆ ਸੀ ਕਿ ਰਾਹੁਲ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ਮਹਾਤਮਾ ਗਾਂਧੀ ਦੀ ਮੌਤ ਲਈ ਸੰਘ ਜ਼ਿੰਮੇਵਾਰ ਹੈ। ਕੁੰਟੇ ਨੇ 2019 ਵਿਚ ਹਾਈ ਕੋਰਟ ਪਹੁੰਚ ਕੀਤੀ ਸੀ। ਇਸ ਤੋਂ ਪਹਿਲਾਂ ਸਤੰਬਰ ਵਿਚ ਭਿਵੰਡੀ ਦੀ ਅਦਾਲਤ ਨੇ ਵੀ ਸੰਘ ਦੇ ਅਹੁਦੇਦਾਰ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਕੁੰਟੇ ਨੇ 2014 ਵਿਚ ਗਾਂਧੀ ਵਿਰੁੱਧ ਐਫਆਈਆਰ ਦਰਜ ਕਰਵਾਈ ਸੀ। ਰਾਹੁਲ ਵੱਲੋਂ ਦਿੱਤੇ ਗਏ ਭਾਸ਼ਣ ਦੇ ਮਾਮਲੇ ਵਿਚ ਉਨ੍ਹਾਂ ਖ਼ਿਲਾਫ਼ ਅਪਰਾਧਕ ਮਾਣਹਾਨੀ ਦਾ ਕੇਸ ਚੱਲ ਰਿਹਾ ਹੈ। -ਪੀਟੀਆਈ