ਨਵੀਂ ਦਿੱਲੀ: ਮੁਲਕ ਦੇ ਕਈ ਸਿਆਸੀ ਆਗੂਆਂ ਦੇ ਕਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸ੍ਰੀ ਚੌਧਰੀ ਨੇ ਬੀਤੀ ਰਾਤ ਖੁਦ ਨੂੰ ਕਰੋਨਾ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਸੀ ਤੇ ਇਸ ਮਗਰੋਂ ਉਨ੍ਹਾਂ ਆਪਣੇ ਟੈਸਟ ਕਰਵਾਏ ਹਨ। ਸ੍ਰੀ ਚੌਧਰੀ ਨੇ ਟਵੀਟ ਕੀਤਾ, ‘ਸਾਹ ਲੈਣ ’ਚ ਤਕਲੀਫ ਦੇ ਨਾਲ ਨਾਲ ਬੁਖਾਰ ਹੈ। ਮੈਂ ਹਸਪਤਾਲ ’ਚ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਲੈ ਰਿਹਾ ਹਾਂ।’
-ਆਈਏਐੱਨਐੱਸ