ਨਵੀਂ ਦਿੱਲੀ, 20 ਅਕਤੂਬਰ
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ, ਜਿਸ ਦੇ ਪੁੱਤਰ ਨੂੰ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨਾਲ ਕਥਿਤ ਤੌਰ ’ਤੇ ਜਾਨ ਤੋਂ ਮਾਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਇਸ ਹਫ਼ਤੇ ਬੀਐੱਸਐੱਫ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਹੋਵੇਗਾ। ਉਹ ਫੋਰਸ ਦੇ ਸਮਾਗਮ ਵਿੱਚ ਦੇਸ਼ ਦੀ ਏਕਤਾ ਅਖੰਡਤਾ ਲਈ ਜਾਨਾਂ ਵਾਰਨ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨਗੇ। ਸਮਾਰੋਹ 23 ਅਕਤੂਬਰ ਨੂੰ ਕੇਂਦਰੀ ਦਿੱਲੀ ਦੇ ਚਾਣਕਯਪੁਰੀ ਖੇਤਰ ਵਿੱਚ ਰਾਸ਼ਟਰੀ ਪੁਲੀਸ ਮੈਮੋਰੀਅਲ (ਐੱਨਪੀਐੱਮ) ਵਿੱਚ ਕੀਤਾ ਜਾਵੇਗਾ।