ਨਵੀਂ ਦਿੱਲੀ, 8 ਜੂਨ
ਨੌਰਥ ਬਲਾਕ ਵਿੱਚ ਅੱਜ ਗ੍ਰਹਿ ਮੰਤਰਾਲੇ ਦੇ ਕਮਰੇ ਵਿੱਚ ਅੱਗ ਲੱਗ ਗਈ। ਅਧਿਕਾਰੀਆਂ ਨੇ ਕਿਹਾ ਕਿ ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਮੰਤਰਾਲੇ ਦੇ ‘ਪ੍ਰਾਈਵੇਟ ਬ੍ਰਾਂਚ ਐਕਸਚੇਂਜ’ (ਪੀਬੀਐੱਕਸ) ਕਮਰੇ ‘ਚ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ‘ਤੇ ਤੁਰੰਤ ਕਾਬੂ ਪਾ ਲਿਆ ਗਿਆ।