ਨਵੀਂ ਦਿੱਲੀ, 13 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੰਸਦ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੂਰੀ ਡਾਕਟਰੀ ਜਾਂਚ ਲਈ ਏਮਜ਼ ਵਿੱਚ ਇਕ-ਦੋ ਦਿਨ ਲਈ ਭਰਤੀ ਕੀਤਾ ਗਿਆ ਹੈ। 55 ਸਾਲਾ ਮੰਤਰੀ ਨੂੰ ਬੀਤੀ ਰਾਤ 11 ਵਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਸ੍ਰੀ ਸ਼ਾਹ ਨੂੰ ਪਹਿਲਾਂ ਕੋਵਿਡ-19 ਤੋਂ ਬਾਅਦ ਦੀ ਦੇਖਭਾਲ ਲਈ 18 ਅਗਸਤ ਨੂੰ ਏਮਜ਼ ਬੁਲਾਇਆ ਗਿਆ ਸੀ ਅਤੇ ਸਿਹਤਯਾਬੀ ਤੋਂ ਬਾਅਦ 31 ਅਗਸਤ ਨੂੰ ਛੁੱਟੀ ਦੇ ਦਿੱਤੀ ਗਈ ਸੀ। ਏਮਜ਼ ਨੇ ਬਿਆਨ ਵਿਚ ਕਿਹਾ, “ਡਿਸਚਾਰਜ ਵੇਲੇ ਦਿੱਤੀ ਸਲਾਹ ਅਨੁਸਾਰ ਹੁਣ ਉਨ੍ਹਾਂ ਨੂੰ ਸੰਸਦ ਦੇ ਸੈਸ਼ਨ ਤੋਂ ਪਹਿਲਾਂ 1-2 ਦਿਨਾਂ ਲਈ ਪੂਰੀ ਡਾਕਟਰੀ ਜਾਂਚ ਲਈ ਦਾਖਲ ਕਰਵਾਇਆ ਗਿਆ ਹੈ।