ਸੰਯੁਕਤ ਰਾਸ਼ਟਰ 2, ਮਾਰਚ
ਭਾਰਤ ਨੇ ਬੁੱਧਵਾਰ ਨੂੰ ਯੂਕਰੇਨ ਵਿਰੁੱਧ ਰੁੂਸੀ ਹਮਲੇ ਦੀ ਨਿਖੇਧੀ ਕਰਨ ਵਾਲੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਮਤੇ ’ਤੇ ਕਰਵਾਈ ਵੋਟਿੰਗ ’ਚ ਹਿੱਸਾ ਲਈ ਲਿਆ। ਯੂਕਰੇਨ ਸੰਕਟ ’ਤੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਰੁੂਸ ਖ਼ਿਲਾਫ਼ ਪਾਸ ਕੀਤੇ ਮਤਿਆਂ ਤੋਂ ਭਾਰਤ ਤੀਜੀ ਵਾਰ ਗੈਰਹਾਜ਼ਰ ਰਿਹਾ ਹੈ। 193 ਮੈਂਬਰੀ ਆਮ ਸਭਾ ਨੇ ਬੁੱਧਵਾਰ ਨੂੰ ਯੂਕਰੇਨ ਦੀ ਅੰਤਰਰਾਸ਼ਟਰੀ ਤੌਰ ‘ਤੇ ਮਾਨਤਾ ਪ੍ਰਾਪਤ ਸਰਹੱਦਾਂ ਦੇ ਅੰਦਰ ਯੂਕਰੇਨ ਦੀ ਪ੍ਰਭੂਸੱਤਾ, ਸੁਤੰਤਰਤਾ, ਏਕਤਾ ਅਤੇ ਖੇਤਰੀ ਅਖੰਡਤਾ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨ ਅਤੇ ਯੂਕਰੇਨ ਵਿਰੁੱਧ ਰੂਸ ਦੇ ਹਮਲੇ ਦੀ ‘ਸਖਤ ਸ਼ਬਦਾਂ ਵਿੱਚ ਨਿੰਦਾ’ ਕਰਨ ਲਈ ਵੋਟਿੰਗ ਕੀਤੀ। ਮਤੇ ਦੇ ਹੱਕ ਵਿੱਚ 141 ਵੋਟਾਂ ਪਈਆਂ ਜਦੋਂ ਕਿ ਪੰਜ ਮੁਲਕਾਂ ਨੇ ਵਿਰੋਧ ਵਿੱਚ ਵੋਟ ਪਾਈ ਅਤੇ 35 ਮੁਲਕ ਵੋਟਿੰਗ ਤੋਂ ਗੈਰਹਾਜ਼ਰ ਰਹੇ।-ਏਜੰਸੀ