ਵਾਸ਼ਿੰਗਟਨ, 13 ਅਪਰੈਲ
ਰੂਸ-ਯੂਕਰੇਨ ਜੰਗ ਕਾਰਨ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਾਧਾ ਦਰ 1.3 ਫ਼ੀਸਦੀ ਘਟ ਸਕਦੀ ਹੈ। ਜਦਕਿ ਦੇਸ਼ ਦੀ ਆਮਦਨ ਵਾਧਾ ਦਰ ਵਿੱਚ 2.3 ਫ਼ੀਸਦੀ ਦੀ ਕਮੀ ਆ ਸਕਦੀ ਹੈ। ਵਿਸ਼ਵ ਬੈਂਕ ਦੇ ਦੱਖਣੀ ਏਸ਼ੀਆ ਖੇਤਰ ਦੇ ਮੁੱਖ ਅਰਥਸ਼ਾਸਤਰੀ ਹੈਂਸ ਟਿਮਰ ਨੇ ਅੱਜ ਇਹ ਗੱਲ ਕਹੀ। ਹਾਲਾਂਕਿ, ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਕਰੋਨਾ ਸੰਕਟ ਤੋਂ ਤੇਜ਼ੀ ਨਾਲ ਉੱਭਰ ਰਿਹਾ ਹੈ। ਵਿਸ਼ਵ ਬੈਂਕ ਨੇ ਹਾਲ ਹੀ ਵਿੱਚ ਦੱਖਣੀ ਏਸ਼ੀਆ ਦੀ ਅਰਥਵਿਵਸਥਾ ’ਤੇ ਕੇਂਦਰਿਤ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ 2021-22 ਵਿੱਚ ਭਾਰਤ ਦੀ ਅਨੁਮਾਨਿਤ ਵਾਧਾ ਦਰ 8.3 ਫ਼ੀਸਦੀ ਰਹੇਗੀ, ਜੋ 2022-23 ਵਿੱਚ ਘਟ ਕੇ ਅੱਠ ਫ਼ੀਸਦੀ ਅਤੇ 2023-24 ਵਿੱਚ 7.1 ਫ਼ੀਸਦੀ ’ਤੇ ਆ ਜਾਵੇਗੀ। -ਪੀਟੀਆਈ