ਲੰਡਨ, 14 ਦਸੰਬਰ
ਦੋ ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਕਰਜ਼ਾ ਘੁਟਾਲਾ ਮਾਮਲੇ ਵਿੱਚ ਧੋਖਾਧੜੀ ਅਤੇ ਕਾਲੇ ਧਨ ਨੂੰ ਸਫੇ਼ਦ ਕਰਨ ਦੇ ਕੇਸਾਂ ਦਾ ਸਾਹਮਣਾ ਕਰਨ ਲਈ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ਦੀ ਅਪੀਲ ਤੇ ਮੰਗਲਵਾਰ ਨੂੰ ਲੰਡਨ ਹਾਈ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਈ। ਲਾਰਡ ਜਸਟਿਸ ਜੇਰੇਮੀ ਸਟੂਅਰਟ ਸਮਿਥ ਅਤੇ ਜਸਟਿਸ ਰਾਬਰਟ ਜੇ ਨੇ ਰਾਇਲ ਕੋਰਟ ਆਫ ਜਸਟਿਸ ਵਿੱਚ ਇਸ ਮਾਮਲੇ ਤੇ ਸੁਣਵਾਈ ਕੀਤੀ। ਉਹ ਇਹ ਤੈਅ ਕਰਨਗੇ ਕਿ ਹਵਾਲਗੀ ਦੇ ਪੱਖ ਵਿੱਚ ਜ਼ਿਲ੍ਹਾ ਜੱਜ ਸੈਮ ਗੂਜੀ ਵੱਲੋਂ ਫਰਵਰੀ ਵਿੱਚ ਦਿੱਤਾ ਫੈਸਲਾ ਹੀਰਾ ਵਪਾਰੀ ਵੱਲੋਂ ਖੁਦਕੁਸ਼ੀ ਦੇ ਖਤਰ਼ੇ ਨੂੰ ਅਣਗੌਲਿਆਂ ਕਰਕੇ ਦੇਣਾ ਠੀਕ ਸੀ ਜਾਂ ਨਹੀਂ। -ਏਜੰਸੀ