ਨਵੀਂ ਦਿੱਲੀ, 16 ਅਗਸਤ
ਯੂਜੀਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਕਿਹਾ ਹੈ ਕਿ ਯੂਨੀਵਰਸਿਟੀਆਂ ਦੀ ਸਾਂਝੀ ਦਾਖਲਾ ਪ੍ਰੀਖਿਆ ’ਚ ਆਈਆਂ ਤਕਨੀਕੀ ਖ਼ਰਾਬੀਆਂ ਨਾਲ ਇਸ ਪ੍ਰੀਖਿਆ ਦੇ ਵਿਸਤਾਰ ਦੀ ਯੋਜਨਾ ਉਤੇ ਕੋਈ ਅਸਰ ਨਹੀਂ ਪਵੇਗਾ। ਜ਼ਿਕਰਯੋਗ ਹੈ ਕਿ ਪ੍ਰੀਖਿਆ ਦੇ ਮੁੱਢਲੇ ਗੇੜਾਂ ਵਿਚ ਕਈ ਤਕਨੀਕੀ ਖਰਾਬੀਆਂ ਸਾਹਮਣੇ ਆਈਆਂ ਸਨ। ਇਸ ਪ੍ਰੀਖਿਆ ਦਾ ਜੇਈਈ ਤੇ ‘ਨੀਟ’ ਨਾਲ ਰਲੇਵਾਂ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਕੁਮਾਰ ਨੇ ਕਿਹਾ ਕਿ ਤਕਨੀਕੀ ਖ਼ਰਾਬੀਆਂ ਦਾ ਹੱਲ ਜਲਦੀ ਕਰ ਦਿੱਤਾ ਜਾਵੇਗਾ ਤੇ ਇਹ ਪ੍ਰੀਖਿਆ ਸਾਲ ਵਿਚ ਦੋ ਵਾਰ ਹੋਵੇਗੀ। ਕੌਮੀ ਸਿੱਖਿਆ ਨੀਤੀ ਤਹਿਤ ਸਾਂਝੀ ਦਾਖਲਾ ਪ੍ਰੀਖਿਆ ਲੈਣ ਦੀ ਯੋਜਨਾ ਹੈ ਤਾਂ ਕਿ ਵਿਦਿਆਰਥੀਆਂ ਤੋਂ ਬੋਝ ਘਟਾਇਆ ਜਾ ਸਕੇ। -ਪੀਟੀਆਈ