ਉਦੈਪੁਰ, 13 ਮਈ
ਕਾਂਗਰਸ ਨੇ ਕਿਹਾ ਹੈ ਕਿ ਅੱਜ ਤੋਂ ਸ਼ੁਰੂ ਹੋਏ ਉਸ ਦੇ ਚਿੰਤਨ ਕੈਂਪ ’ਚ ਚਰਚਾ ਲਈ ਇਹ ਤਜਵੀਜ਼ ਰੱਖੀ ਗਈ ਹੈ ਕਿ ਇਕ ਪਰਿਵਾਰ ਇਕ ਟਿਕਟ ਦੀ ਵਿਵਸਥਾ ਕੀਤੀ ਜਾਵੇ ਪਰਿਵਾਰ ਦੇ ਦੂਜੇ ਮੈਂਬਰ ਨੂੰ ਟਿਕਟ ਉਦੋਂ ਹੀ ਮਿਲੇ ਜਦੋਂ ਉਹ ਸੰਗਠਨ ’ਚ ਘੱਟੋ-ਘੱਟ ਪੰਜ ਸਾਲ ਕੰਮ ਕਰੇ। ਪਾਰਟੀ ਦੇ ਜਨਰਲ ਸਕੱਤਰ ਅਜੈ ਮਾਕਨ ਨੇ ਇਹ ਵੀ ਦੱਸਿਆ ਕਿ ਸਥਾਨਕ ਕਮੇਟੀ ਤੋਂ ਲੈ ਕੇ ਕਾਂਗਰਸ ਵਰਕਿੰਗ ਕਮੇਟੀ ਤੱਕ ਸੰਗਠਨ ਵਿੱਚ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ 50 ਫੀਸਦੀ ਜਗ੍ਹਾ ਦੇਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਕਾਂਗਰਸ ਵਿੱਚ ਕੰਮ ਕਰਨ ਦੀ ਪ੍ਰਣਾਲੀ ਬਹੁਤ ਪੁਰਾਣੀ ਹੈ। ਇਸ ਚਿੰਤਨ ਕੈਂਪ ਰਾਹੀਂ ਇਸ ਵਿੱਚ ਬੁਨਿਆਦੀ ਤਬਦੀਲੀ ਕੀਤੀ ਜਾਵੇਗੀ।