ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਜ ਇੱਕ ਉਸਾਰੀ ਵਾਲੀ ਥਾਂ ’ਤੇ ਪੁਰਾਣਾ ਗੋਲਾ ਫਟਣ ਕਾਰਨ ਦੋ ਮਜ਼ਦੂਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਤਹਾਬ ਖੇਤਰ ਵਿੱਚ ਇੱਕ ਨਦੀ ਦੇ ਕੰਢੇ ਚਾਰਦੀਵਾਰੀ ਕਰਨ ਦੌਰਾਨ ਗੋਲਾ ਫਟ ਗਿਆ। ਜ਼ਖ਼ਮੀਆਂ ਦੀ ਪਛਾਣ ਬਿਹਾਰ ਵਾਸੀ ਇਸ਼ਤਿਆਕ ਅਹਿਮਦ ਅਤੇ ਰਣਜੀਤ ਕੁਮਾਰ ਵਜੋਂ ਹੋਈ ਹੈ। -ਪੀਟੀਆਈ