ਟ੍ਰਿਬਿਊਨ ਨਿਊਜ਼ ਸਰਵਿਸ
ਧਰਮਸ਼ਾਲਾ, 4 ਦਸੰਬਰ
ਧਰਮਸ਼ਾਲਾ ਤੋਂ ਧੌਲਾਧਾਰ ਪਹਾੜੀਆਂ ’ਤੇ ਘੁੰਮਣ ਗਏ ਦੋ ਟਰੈਕਰ ਲਾਪਤਾ ਹੋਏ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਉਨ੍ਹਾਂ ਦੀ ਪਛਾਣ ਹਰਸਿਮਰਨਜੀਤ ਸਿੰਘ ਵਾਸੀ ਗੁਰਦੁਆਰਾ ਰੋਡ ਧਰਮਸ਼ਾਲਾ ਅਤੇ ਨਵੀਨ ਸਿੰਘ ਵਾਸੀ ਦਾਰੀ ਵਜੋਂ ਹੋਈ ਹੈ। ਉਹ ਖਰੋਟਾ ਨੇੜੇ ਕੁੰਡਲੀ ਪਾਸ ’ਤੇ ਟਰੈਕਿੰਗ ਕਰਨ ਲਈ ਗਏ ਸਨ ਅਤੇ ਸ਼ੁੱਕਰਵਾਰ ਤੋਂ ਲਾਪਤਾ ਹਨ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਦੋਵੇਂ ਟਰੈਕਰ ਸ਼ੁੱਕਰਵਾਰ ਨੂੰ ਬਰਫ਼ਬਰੀ ਮਗਰੋਂ ਧੌਲਾਧਾਰ ਦੀਆਂ ਪਹਾੜੀਆਂ ਦੇ ਉਪਰਲੇ ਇਲਾਕਿਆਂ ਵਿੱਚ ਫਸੇ ਹੋਏ ਹਨ। ਦੋਵਾਂ ਟਰੈਕਰਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਸੰਪਰਕ ਨਾ ਹੋਣ ’ਤੇ ਉਨ੍ਹਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਹੈ। ਧਰਮਸ਼ਾਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਰੱਖਿਆ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਦਾ ਹਵਾਈ ਸਰਵੇ ਰਾਹੀਂ ਪਤਾ ਲਗਾਉਣ ਵਿੱਚ ਮਦਦ ਕੀਤੀ ਜਾਵੇ।