ਸ੍ਰੀਨਗਰ: ਜੰਮੂ ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆਂ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਅਲ-ਬਦਰ ਜਥੇਬੰਦੀ ਦੇ ਦੋ ਦਹਿਸ਼ਤਗਰਦ ਹਲਾਕ ਹੋ ਗਏ। ਪੁਲੀਸ ਅਧਿਕਾਰੀ ਅਨੁਸਾਰ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆਂ ਦੇ ਕੁਟਪੋਰਾ ਖੇਤਰ ਨੂੰ ਘੇਰਾ ਪਾਇਆ ਅਤੇ ਤਲਾਸ਼ੀ ਮੁਹਿੰਮ ਚਲਾਇਆ। ਦਹਿਸ਼ਤਗਰਦਾਂ ਵਲੋਂ ਗੋਲੀਬਾਰੀ ਕੀਤੇ ਜਾਣ ਕਾਰਨ ਤਲਾਸ਼ੀ ਅਭਿਆਨ ਮੁਕਾਬਲੇ ਵਿੱਚ ਬਦਲ ਗਿਆ, ਜਿਸ ਦੌਰਾਨ ਦੋ ਦਹਿਸ਼ਤਗਰਦਾਂ ਹਲਾਕ ਹੋ ਗਏ। ਮ੍ਰਿਤਕਾਂ ਦੀ ਪਛਾਣ ਇਰਫ਼ਾਨ ਅਹਿਮਦ ਠੋਕੇਰ ਵਾਸੀ ਕੁਟਪੋਰਾ ਅਤੇ ਊਮੇਰ ਅਹਿਮਦ ਲੋਨ ਵਾਸੀ ਨਾਇਡਗਾਮ ਲੋਨ ਮੁਹੱਲਾ ਵਜੋਂ ਹੋਈ ਹੈ। ਦੋਵੇਂ ਦਹਿਸ਼ਤਗਰਦ ਅਲ-ਬਦਰ ਜਥੇਬੰਦੀ ਨਾਲ ਸਬੰਧਤ ਸਨ।
-ਪੀਟੀਆਈ