ਪੀਲੀਭੀਤ (ਯੂਪੀ): ਇੱਥੇ ਜਸੌਲੀ ਪਿੰਡ ਵਿੱਚ ਦੋ ਭੈਣਾਂ ਦੀ ਭੇਤ-ਭਰੀ ਹਾਲਤ ’ਚ ਮੌਤ ਹੋ ਗਈ ਹੈ। ਇਹ ਦੋਵੇਂ ਜੰਗਲ ਪਾਣੀ ਲਈ ਸੋਮਵਾਰ ਰਾਤ ਘਰੋਂ ਗਈਆਂ ਸਨ ਪਰ ਵਾਪਸ ਨਹੀਂ ਮੁੜੀਆਂ। ਇਨ੍ਹਾਂ ’ਚੋਂ ਇੱਕ ਦੀ ਲਾਸ਼ ਇੱਕ ਖੇਤ ’ਚੋਂ ਮਿਲੀ ਹੈ ਜਦਕਿ ਦੂਜੀ ਭੈਣ ਦੀ ਲਾਸ਼ ਮੰਗਲਵਾਰ ਸਵੇਰੇ ਇੱਕ ਦਰੱਖਤ ਨਾਲ ਲਟਕਦੀ ਮਿਲੀ ਹੈ। ਪੀਲੀਭੀਤ ਦੇ ਐੱਸਪੀ ਜੈ ਪ੍ਰਕਾਸ਼ ਨੇ ਦੱਸਿਆ ਕਿ ਇਹ ਪਰਿਵਾਰ ਕਾਸਿਮਪੁਰ ਪਿੰਡ ਵਿੱਚ ਰਹਿੰਦਾ ਹੈ ਤੇ ਲੜਕੀਆਂ ਦੇ ਪਿਤਾ ਮਜ਼ਦੂਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੇ ਸਬੰਧ ’ਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
-ਪੀਟੀਆਈ