ਰਾਂਚੀ, 9 ਜੂਨ
ਝਾਰਖੰਡ ਦੇ ਗੁਮਲਾ ਜ਼ਿਲ੍ਹੇ ’ਚ ਪਿੰਡ ਵਾਸੀਆਂ ਨੇ ਜਬਰ-ਜਨਾਹ ਦੇ ਦੋ ਮੁਲਜ਼ਮਾਂ ਦੀ ਕੁੱਟਮਾਰ ਮਗਰੋਂ ਉਨ੍ਹਾਂ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ’ਚ ਇਕ ਮੁਲਜ਼ਮ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਦੋਵੇਂ ਵਿਅਕਤੀਆਂ ਨੇ ਬੁੱਧਵਾਰ ਨੂੰ ਨਾਬਾਲਗ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ ਸੀ। ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਗੁਆਂਢੀ ਪਿੰਡ ’ਚ ਜਾ ਕੇ ਮੁਲਜ਼ਮਾਂ ਨੂੰ ਫੜ ਲਿਆ। ਭੀੜ ਉਨ੍ਹਾਂ ਨੂੰ ਕੁੱਟਦੀ ਹੋਈ ਲੜਕੀ ਦੇ ਪਿੰਡ ਲੈ ਕੇ ਆਈ ਅਤੇ ਉਥੇ ਅੱਗ ਲਗਾ ਦਿੱਤੀ। ਮੁਲਜ਼ਮਾਂ ਦੇ ਮੋਟਰਸਾਈਕਲ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਲੜਕੀ ਦੇ ਪਰਿਵਾਰ ਨੇ ਸਦਰ ਪੁਲੀਸ ਸਟੇਸ਼ਨ ’ਚ ਐੱਫਆਈਆਰ ਦਰਜ ਕਰਵਾਈ ਹੈ। -ਪੀਟੀਆਈ