ਇਸਲਾਮਾਬਾਦ, 12 ਜੂਨ
ਪਾਕਿਸਤਾਨ ਸਰਕਾਰ ਦੇ ਵੱਲੋਂ ਚਲਾਏ ਜਾ ਰਹੇ ਪੀਟੀਵੀ ਨਿੳਜ਼ ਚੈਨਲ ਨੇ ਦੋ ਪੱਤਰਕਾਰਾਂ ਵੱਲੋਂ ਕਸ਼ਮੀਰ ਨੂੰ ਭਾਰਤ ਦੇ ਹਿੱਸੇ ਵਜੋਂ ਦਰਸਾਉਂਦੇ ਵਾਲਾ ਦੇਸ਼ ਦਾ ਨਕਸ਼ਾ ਪ੍ਰਸਾਰਿਤ ਕਰਨ ’ਤੇ ਨੌਕਰੀ ਤੋਂ ਕੱਢ ਦਿੱਤਾ ਹੈ। 6 ਜੂਨ ਦੀ ਇਸ ਘਟਨਾ ਦਾ 8 ਜੂਨ ਨੂੰ ਪਾਕਿਸਤਾਨੀ ਸੰਸਦ ਵਿੱਚ ਰੌਲਾ ਪਿਆ ਸੀ। ਇਸ ਤੋਂ ਬਾਅਦ ਸੈਨੇਟ ਚੇਅਰਮੈਨ ਸਦੀਕ ਸੰਜਰਾਣੀ ਨੇ ਇਸ ਮੁੱਦੇ ਨੂੰ ਕਾਰਵਾਈ ਕਰਨ ਲਈ ਸੂਚਨਾ ਅਤੇ ਪ੍ਰਸਾਰਣ ਬਾਰੇ ਸਥਾਈ ਕਮੇਟੀ ਨੂੰ ਭੇਜਿਆ। ਪਾਕਿਸਤਾਨ ਟੈਲੀਵਿਜ਼ਨ (ਪੀਟੀਵੀ) ਦੇ ਪ੍ਰਬੰਧਨ ਨੇ 7 ਜੂਨ ਨੂੰ ਸੋਸ਼ਲ ਮੀਡੀਆ ‘ਤੇ ਕਿਹਾ ਕਿ ਉਹ ਇਸ ਮੁੱਦੇ ਦੀ ਜਾਂਚ ਕਰ ਰਹੇ ਹਨ ਅਤੇ ਇਸ ਵੱਡੀ ਗਲਤੀ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ 10 ਜੂਨ ਨੂੰ ਚੈਨਲ ਦੇ ਦੋ ਕਰਮਚਾਰੀਆਂ ਇਸ ਲਈ ਜ਼ਿੰਮੇਵਾਰ ਮੰਨਿਆ ਗਿਆ। ਪੀਟੀਵੀ ਨੇ ਟਵੀਟ ਕੀਤਾ, “6 ਜੂਨ ਨੂੰ ਪੀਟੀਵੀ ’ਤੇ ਪ੍ਰਸਾਰਤ ਕੀਤੇ ਜਾ ਰਹੇ ਪਾਕਿਸਤਾਨ ਦੇ ਨਕਸ਼ੇ ਦੀ ਗਲਤ ਤਸਵੀਰ ਦੀ ਜਾਂਚ ਲਈ ਬਣਾਈ ਗਈ ਕਮੇਟੀ ਦੀਆਂ ਸਿਫ਼ਾਰਸ਼ਾਂ ’ਤੇ ਸਖਤ ਕਾਰਵਾਈ ਕਰਦਿਆਂ ਪੀਟੀਵੀ ਪ੍ਰਬੰਧਨ ਨੇ ਦੋ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ, ਜਿਨ੍ਹਾਂ ’ਤੇ ਇਸ ਪੇਸ਼ੇਵਰ ਲਾਪ੍ਰਵਾਹੀ ਦੇ ਦੋਸ਼ ਲਗਾਏ ਗਏ ਹਨ। ਚੈਨਲ ਨੇ ਕਰਮਚਾਰੀਆਂ ਦੇ ਨਾਮ ਜ਼ਾਹਰ ਨਹੀਂ ਕੀਤੇ ਪਰ ਕਿਹਾ ਕਿ ਲਾਪ੍ਰਵਾਹੀ ਬਿਲਕੁਲ ਬਰਦਾਸ਼ਤ ਨਾ ਕਰਨਾ ਇਸ ਦੀ ਨੀਤੀ ਹੈ।