ਜਾਮੂਈ (ਬਿਹਾਰ), 28 ਜੁਲਾਈ
ਬਿਹਾਰ ਦੇ ਜ਼ਿਲ੍ਹਾ ਜਾਮੂਈ ਦੇ ਸਿਮੁਲਟਾਲਾ ਪੁਲੀਸ ਸਟੇਸ਼ਨ ਅਧੀਨ ਪੈਂਦੇ ਖੇਤਰ ਵਿੱਚ ਡੰਗਰ ਚੋਰੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਪਿੰਡ ਵਾਸੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲੀਸ ਅਧਿਕਾਰੀ ਅਨੁਸਾਰ ਪਿੰਡ ਤਿਲੋਨਾ ਵਿੱਚ ਸੋਮਵਾਰ ਦੀ ਰਾਤ ਦੋ ਵਿਅਕਤੀਆਂ ਨੇ ਘਰ ਦੇ ਬਾਹਰ ਬੰਨ੍ਹਿਆ ਬਲਦ ਚੋਰੀ ਕਰ ਲਿਆ। ਪਿੰਡ ਵਾਸੀਆਂ ਨੇ ਦੋਹਾਂ ਨੂੰ ਰੰਗੇ-ਹੱਥੀਂ ਫੜ ਲਿਆ। ਰੌਲਾ ਪੈਣ ’ਤੇ ਸਾਰਾ ਪਿੰਡ ਇਕੱਠਾ ਹੋ ਗਿਆ ਅਤੇ ਚੋਰਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਮ੍ਰਿਤਕਾਂ ਦੀ ਪਛਾਣ ਲਾਲਮੋਹਨ ਪਾਸਵਾਨ ਅਤੇ ਨਾਗੇਸ਼ਵਰ ਪਾਸਵਾਨ ਵਾਸੀ ਪਿੰਡ ਮਾਨਸਿੰਘਾੜੀ ਵਜੋਂ ਹੋਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਹੋਰ ਚੋਰ ਭੱਜ ਗਏ। ਪੁਲੀਸ ਕੇਸ ਦੀ ਜਾਂਚ ਕਰ ਰਹੀ ਹੈ।