ਸ੍ਰੀਨਗਰ: ਸ਼ਹਿਰ ਦੇ ਪਾਰਿਮਪੋਰਾ ਖੇਤਰ ਵਿੱਚ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਹੋਏ ਮੁਕਾਬਲੇ ’ਚ ਸੀਆਰਪੀਐੱਫ ਦੇ ਅਧਿਕਾਰੀ ਸਮੇਤ ਦੋ ਜਣੇ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਕਾਬਲਾ ਸ਼ਹਿਰ ਦੇ ਮਾਲਹੂਰਾ ਖੇਤਰ ਵਿੱਚ ਸ਼ੁਰੂ ਹੋਇਆ। ਅਧਿਕਾਰੀਆਂ ਨੇ ਕਿਹਾ ਕਿ ਦੁਵੱਲੀ ਗੋਲੀਬਾਰੀ ਦੌਰਾਨ ਸੀਆਰਪੀਐੱਫ ਦਾ ਡਿਪਟੀ ਸੁਪਰਡੈਂਟ ਤੇ ਨੀਮ ਫੌਜੀ ਬਲ ਦਾ ਕਾਂਸਟੇਬਲ ਜ਼ਖ਼ਮੀ ਹੋ ਗਏ। ਆਖਰੀ ਖ਼ਬਰਾਂ ਤੱਕ ਮੁਕਾਬਲਾ ਜਾਰੀ ਸੀ। -ਪੀਟੀਆਈ