ਮਾਲਦਾ (ਪੱਛਮੀ ਬੰਗਾਲ): ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿੱਚ ਛੋਟੀ ਬੇੜੀ ਪਲਟਣ ਕਾਰਨ ਦੋ ਵਿਅਕਤੀ ਡੁੱਬ ਗਏ ਅਤੇ ਇਕ ਲਾਪਤਾ ਹੋ ਗਿਆ। ਇਹ ਜਾਣਕਾਰੀ ਇਕ ਅਧਿਕਾਰੀ ਨੇ ਵੀਰਵਾਰ ਨੂੰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਦੁਪਹਿਰੇ ਜਦੋਂ ਤਿੰਨ ਭਰਾਵਾਂ ਸਣੇ ਚਾਰ ਜਣੇ ਛੋਟੀ ਬੇੜੀ ਰਾਹੀਂ ਗੰਗਾ ਨਦੀ ਦੇ ਕੰਢਿਆਂ ਤੋਂ ਜੂਟ ਵੱਢਣ ਜਾ ਰਹੇ ਸਨ ਤਾਂ ਨਦੀ ਦੇ ਵਿਚਾਲੇ ਬੇੜੀ ਡੁੱਬ ਗਈ। ਕਾਰਤਿਕ ਮੰਡਾਲ (25) ਤੈਰ ਕੇ ਸੁਰੱਖਿਅਤ ਨਦੀ ਕੰਢੇ ’ਤੇ ਪਹੁੰਚ ਗਿਆ ਜਦੋਂ ਕਿ ਤਿੰਨੋਂ ਭਰਾ ਸੁਬਰਤਾ (18), ਸੱਤਿਆਜੀਤ ਮੰਡਾਲ (22) ਅਤੇ ਸੱਤਿਆਬਨ ਮੰਡਾਲ (20) ਲਾਪਤਾ ਹੋ ਗਏ। ਬਲਾਕ ਵਿਕਾਸ ਅਫ਼ਸਰ ਕਾਲੀਆਚੱਕ ਅਖਤਰ ਨੇ ਦੱਸਿਆ ਕਿ ਵੀਰਵਾਰ ਸਵੇਰੇ ਸੁਬਰਤਾ ਤੇ ਸੱਤਿਆਜੀਤ ਦੀਆਂ ਲਾਸ਼ਾਂ ਲੱਭ ਗਈਆਂ ਹਨ। ਸੱਤਿਆਬਨ ਦੀ ਭਾਲ ਜਾਰੀ ਹੈ। -ਪੀਟੀਆਈ