ਅਹਿਮਦਾਬਾਦ, 25 ਜੂਨ
ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ਨੇੜੇ ਹਰਾਮੀ ਨਾਲਾ ਕਰੀਕ ਖੇਤਰ ਤੋਂ ਦੋ ਪਾਕਿਸਤਾਨੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਮਛੇਰਿਆਂ ਨੂੰ ਕਾਬੂ ਕਰਨ ਦੌਰਾਨ ਸੁਰੱਖਿਆ ਬਲਾਂ ਨੂੰ ਗੋਲੀਬਾਰੀ ਵੀ ਕਰਨੀ ਪਈ। ਮੁਲਜ਼ਮਾਂ ਦੀ ਪਛਾਣ ਸਦਾਮ ਹੁਸੈਨ (20) ਅਤੇ ਅਲੀ ਬਖਸ਼ (25) ਵਜੋਂ ਹੋਈ ਹੈ।