ਅਹਿਮਦਾਬਾਦ: ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਤੱਟ ’ਤੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇਕ ਖਾੜੀ ਖੇਤਰ ਤੋਂ ਦੋ ਪਾਕਿਸਤਾਨੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਬੀਐਸਐਫ ਨੇ ਅੱਜ ਦੱਸਿਆ ਕਿ ਜ਼ਿਲ੍ਹੇ ਦੇ ਨਲੀਆ ਏਅਰ ਫੋਰਸ ਸਟੇਸ਼ਨ ਤੋਂ ਸੋਮਵਾਰ ਸਵੇਰੇ 11:40 ਵਜੇ ਮਨੁੱਖ ਰਹਿਤ ਜਹਾਜ਼ ਦੀ ਵਰਤੋਂ ਕਰਕੇ ਹਰਾਮੀ ਨਾਲੇ ਦੇ ਇਲਾਕੇ ਵਿੱਚ ਮਛੇਰੇ ਅਤੇ ਮੱਛੀਆਂ ਫੜਨ ਵਾਲੀਆਂ ਛੇ ਕਿਸ਼ਤੀਆਂ ਦੇਖੀਆਂ ਗਈਆਂ। ਏਅਰ ਫੋਰਸ ਸਟੇਸ਼ਨ ਨੇ ਇਸ ਦੀ ਸੂਚਨਾ ਭੁਜ ਬੀਐੱਸਐੱਫ ਨੂੰ ਦਿੱਤੀ, ਜਿਨ੍ਹਾਂ ਵੱਲੋਂ ਇਲਾਕੇ ਵਿੱਚ ਤੁਰੰਤ ਵਿਸ਼ੇਸ਼ ਮੁਹਿੰਮ ਚਲਾਈ ਗਈ। ਹੁਣ ਤੱਕ ਬੀਐੱਸਐੱਫ ਦੇ ਜਵਾਨਾਂ ਨੇ ਦੋ ਪਾਕਿਸਤਾਨੀ ਮਛੇਰਿਆਂ ਨੂੰ ਫੜ ਲਿਆ ਹੈ ਅਤੇ ਕਾਰਵਾਈ ਹਾਲੇ ਵੀ ਜਾਰੀ ਹੈ।’ ’ -ਪੀਟੀਆਈ