ਮੁੰਬਈ, 15 ਜੂਨ
ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਧਮਾਕਾਖ਼ੇਜ਼ ਸਮੱਗਰੀ ਨਾਲ ਲੱਦਿਆ ਵਾਹਨ ਮਿਲਣ ਦੇ ਮਾਮਲੇ ਵਿਚ ਐਨਆਈਏ ਨੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫ਼ਤਾਰ ਵਿਅਕਤੀਆਂ ਦਾ ਨਾਂ ਜਾਰੀ ਜਾਂਚ ਦੌਰਾਨ ਉੱਭਰਿਆ ਸੀ। ਸੰਤੋਸ਼ ਸ਼ੇਲਾਰ ਤੇ ਆਨੰਦ ਜਾਧਵ ਨੂੰ ਉਪ ਨਗਰੀ ਮਲਾਡ ਤੋਂ 11 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਇਹ ਲੱਗਦਾ ਹੈ ਕਿ ਦੋਵੇਂ ਅੰਬਾਨੀ ਦੇ ਘਰ ਨੇੜੇ ਵਾਹਨ ਪਲਾਂਟ ਕਰਨ ਦੀ ਸਾਜ਼ਿਸ਼ ਵਿਚ ਸ਼ਾਮਲ ਸਨ। ਵਿਸ਼ੇਸ਼ ਅਦਾਲਤ ਨੇ ਐਨਆਈਏ ਨੂੰ ਦੋਵਾਂ ਦੀ 21 ਜੂਨ ਤੱਕ ਹਿਰਾਸਤ ਦੇ ਦਿੱਤੀ ਹੈ। ਐਨਆਈਏ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਸ਼ੇਲਾਰ ਤੇ ਜਾਧਵ ਦਾ ਠਾਣੇ ਦੇ ਕਾਰੋਬਾਰੀ ਮਨਸੁਖ ਹੀਰੇਨ ਦੀ ਹੱਤਿਆ ਵਿਚ ਕੋਈ ਹੱਥ ਸੀ। 25 ਫਰਵਰੀ ਨੂੰ ਅੰਬਾਨੀ ਦੇ ਘਰ ਦੇ ਬਾਹਰ ਮਿਲਿਆ ਵਾਹਨ ਹੀਰੇਨ ਦਾ ਹੀ ਸੀ। -ਪੀਟੀਆਈ