ਨਵੀਂ ਦਿੱਲੀ, 8 ਨਵੰਬਰ
ਮਣੀਪੁਰ ਦੇ ਮੁੱਖ ਮੰਤਰੀ ਐੱਨ. ਬਿਰੇਨ ਸਿੰਘ ਦੇ ਜਵਾਈ ਰਾਜਕੁਮਾਰ ਇਮੋ ਸਿੰਘ ਸਣੇ ਦੋ ਵਿਧਾਇਕ ਸੋਮਾਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ। ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਮਣੀਪੁਰ ਦੇ ਭਾਜਪਾ ਇੰਚਾਰਜ ਅਤੇ ਕੌਮੀ ਤਰਜਮਾਨ ਸੰਬਿਤ ਪਾਤਰਾ ਦੀ ਹਾਜ਼ਰੀ ਦੌਰਾਨ ਇੱਥ। ਭਾਜਪਾ ਦਫ਼ਤਰ ਵਿੱਚ ਰਾਜਕੁਮਾਰ ਇਮੋ ਸਿੰਘ ਅਤੇ ਥਾਮਥੰਗ ਹਾਵਕਿਪ ਨੇ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ। ਇਮੋ ਸਿੰਘ ਮਣੀਪੁਰ ਤੋਂ ਕੇਂਦਰ ਸਰਕਾਰ ਵਿੱਚ ਪਹਿਲੀ ਵਾਰ ਮੰਤਰੀ ਬਣਨ ਵਾਲੇ ਰਾਜਕੁਮਾਰ ਜੈਚੰਦਰ ਸਿੰਘ ਦੇ ਬੇਟੇ ਹਨ। ਇਮੋ ਸਿੰਘ ਮਣੀਪੁਰ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਵੀ ਹੈ। ਜਦਕਿ ਥਾਮਥੰਗ ਕਾਂਗਰਸ ਪਾਰਟੀ ਵੱਲੋਂ ਦੋ ਵਾਰ ਵਿਧਾਇਕ ਦੀ ਚੋਣ ਜਿੱਤ ਚੁੱਕਾ ਹੈ।