ਜੰਮੂ: ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ’ਤੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਅਤਿਵਾਦੀਆਂ ਨੂੰ ਫ਼ੌਜ ਨੇ ਹਲਾਕ ਕਰ ਦਿੱਤਾ ਹੈ।ਵੇਰਵਿਆਂ ਮੁਤਾਬਕ 30 ਅਗਸਤ ਸਵੇਰੇ ਅਤਿਵਾਦੀਆਂ ਨੇ ਕੰਟਰੋਲ ਰੇਖਾ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਚੌਕਸ ਫ਼ੌਜੀ ਜਵਾਨਾਂ ਨੇ ਉਨ੍ਹਾਂ ਨੂੰ ਹਲਾਕ ਕਰ ਦਿੱਤਾ। ਇਕ ਅਤਿਵਾਦੀ ਦੀ ਦੇਹ ਏਕੇ-47 ਸਣੇ ਬਰਾਮਦ ਕਰ ਲਈ ਗਈ ਹੈ ਜਦਕਿ ਦੂਜੇ ਦੀ ਐਲਓਸੀ ਦੇ ਪਾਰ ਪਈ ਹੈ। -ਪੀਟੀਆਈ