ਭੁਵਨੇਸ਼ਵਰ, 25 ਅਪਰੈਲ
ਉੜੀਸਾ ਦੇ ਬੋਧ ਜ਼ਿਲ੍ਹੇ ਵਿਚ ਅੱਜ ਤੜਕੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਘੱਟੋ-ਘੱਟ ਦੋ ਮਾਓਵਾਦੀ ਮਾਰੇ ਗਏ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਮਾਓਵਾਦੀਆਂ ਅਤੇ ਉਡੀਸ਼ਾ ਸਪੈਸ਼ਲ ਅਪਰੇਸ਼ਨ ਗਰੁੱਪ (ਐੱਸਓਜੀ) ਦੇ ਜਵਾਨਾਂ ਵਿਚਕਾਰ ਕਾਂਤਾਮਲ ਥਾਣੇ ਦੀ ਹੱਦ ਅਧੀਨ ਜੰਗਲੀ ਖੇਤਰ ਵਿੱਚ ਹੋਈ। ਮੌਕੇ ਤੋਂ ਦੋ ਮਾਓਵਾਦੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਅਤੇ ਉਨ੍ਹਾਂ ਕੋਲੋਂ ਹਥਿਆਰ, ਹੈਂਡ ਗ੍ਰਨੇਡ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ।