ਊਧਮਪੁਰ, 6 ਮਈ
ਉਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਕਿਹਾ ਕਿ ਘੁਸਪੈਠ ਵਿੱਚ ਕਾਫੀ ਕਮੀ ਆਈ ਹੈ, ਫਿਰ ਵੀ ਇਸ ਸਮੇਂ ਸਰਹੱਦ ਪਾਰ ਤੋਂ 200 ਅਤਿਵਾਦੀ ਜੰਮੂ ਕਸ਼ਮੀਰ ਅੰਦਰ ਦਾਖ਼ਲ ਹੋਣ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਫਰਵਰੀ 2021 ਵਿੱਚ ਹੋਏ ਸਮਝੌਤੇ ਮਗਰੋਂ ਭਾਰਤ-ਪਾਕਿ ਸਰਹੱਦ ’ਤੇ ਗੋਲੀਬੰਦੀ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਸਿਖਲਾਈ ਜ਼ਾਬਤਾ ਅਤਿਵਾਦੀਆਂ ਦੀ ਗਿਣਤੀ ਘਟ ਰਹੀ ਹੈ ਕਿਉਂਕਿ ਸਥਾਨਕ ਸਹਾਇਤਾ ਦੀ ਅਣਹੋਂਦ ਕਾਰਨ ਇਸ ਸਾਲ 21 ਵਿਦੇਸ਼ੀ ਅਤਿਵਾਦੀਆਂ ਦਾ ਸਫ਼ਾਇਆ ਕੀਤਾ ਜਾ ਚੁੱਕਾ ਹੈ। ਕੰਟਰੋਲ ਰੇਖਾ ਅਤੇ ਜੰਮੂ ਕਸ਼ਮੀਰ ਸਰਹੱਦ ’ਤੇ ਸੁਰੱਖਿਆ ਸਥਿਤੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਦਿਵੇਦੀ ਨੇ ਕਿਹਾ, ‘‘ਭਾਰਤ-ਪਾਕਿ ਸਰਹੱਦ ਦੇ ਪਾਰ ਅਤਿਵਾਦੀਆਂ ਦੀ ਗਿਣਤੀ ਲਗਪਗ 200 ਹੈ। ਉਹ ਕੰਟਰੋਲ ਰੇਖਾ ਤੋਂ ਇੱਧਰ ਦਾਖ਼ਲ ਹੋਣ ਦੀ ਤਾਕ ਵਿੱਚ ਹਨ।’’ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ-ਚੀਨ ਸਰਹੱਦ ’ਤੇ ਅਪਰੇਸ਼ਨਲ ਤਿਆਰੀਆਂ ਨੂੰ ਲੈ ਕੇ ਕੋਈ ਵੀ ਸੁੁਰੱਖਿਆ ਕੁਤਾਹੀ ਨਹੀਂ ਹੋਵੇਗੀ। -ਪੀਟੀਆਈ