ਖਰਗੋਨ, 15 ਅਪਰੈਲ
ਮੱਧ ਪ੍ਰਦੇਸ਼ ਦੇ ਦੰਗਾ ਪ੍ਰਭਾਵਿਤ ਖਰਗੋਨ ’ਚ ਅੱਜ ਲੋਕਾਂ ਨੂੰ ਜ਼ਰੂਰੀ ਸਾਮਾਨ ਖਰੀਦਣ ਦੀ ਸਹੂਲਤ ਦੇਣ ਲਈ ਕਰਫਿਊ ’ਚ ਦੋ ਘੰਟੇ ਲਈ ਢਿੱਲ ਦਿੱਤੀ ਗਈ। ਖਰਗੋਨ ਦੇ ਜ਼ਿਲ੍ਹਾ ਅਧਿਕਾਰੀ ਅਨੁਗ੍ਰਹਿ ਪੀ ਨੇ ਕਿਹਾ ਕਿ ਰਾਮ ਨੌਮੀ ਦੇ ਸਮਾਗਮਾਂ ਦੌਰਾਨ ਸ਼ਹਿਰ ’ਚ ਦੰਗੇ ਭੜਕਣ ਮਗਰੋਂ ਐਤਵਾਰ ਸ਼ਾਮ ਨੂੰ ਲਾਏ ਗਏ ਕਰਫਿਊ ’ਚ ਅੱਜ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਢਿੱਲ ਦਿੱਤੀ ਗਈ ਹੈ। ਉਧਰ ਸੀਨੀਅਰ ਕਾਂਗਰਸ ਆਗੂ ਤੇ ਰਾਜ ਸਭਾ ਮੈਂਬਰ ਦਿਗਵਿਜੈ ਸਿੰਘ ਨੇ ਅੱਜ ਕਿਹਾ ਕਿ ਭਾਜਪਾ ਦੇ ਕੌਮੀ ਸਕੱਤਰ ਕੈਲਾਸ਼ ਵਿਜੈਵਰਗੀਆ ਨੇ ਜੋ ਵੀਡੀਓ ਟਵਿੱਟਰ ’ਤੇ ਸਾਂਝੀ ਕੀਤੀ ਹੈ, ਉਹ ਤਿਲੰਗਾਨਾ ਦੀ ਹੈ ਨਾ ਕਿ ਮੱਧ ਪ੍ਰਦੇਸ਼ ਦੇ ਖਰਗੋਨ ਦੀ। ਉਨ੍ਹਾਂ ਕਿਹਾ ਕਿ ਉਹ ਜਾਣਨਾ ਚਾਹੁੰਦੇ ਕਿ ਇਸ ਮਾਮਲੇ ’ਚ ਭਾਜਪਾ ਆਗੂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ ਜਾਂ ਨਹੀਂ। -ਪੀਟੀਆਈ