ਨਾਗਪੁਰ, 8 ਮਈ
ਇੱਥੇ ਅੱਜ ਦੋ ਅਣਪਛਾਤੇ ਵਿਅਕਤੀਆਂ ਨੇ ਇਕ ਛੋਟੀ ਜਿਹੀ ਗੱਲ ’ਤੇ ਇੱਥੋਂ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਕੰਮ ਕਰਦੇ ਦੋ ਡਾਕਟਰਾਂ ’ਤੇ ਹਮਲਾ ਕਰ ਦਿੱਤਾ। ਇਹ ਘਟਨਾ ਸ਼ਾਮ 6.30 ਵਜੇ ਉਸ ਵੇਲੇ ਵਾਪਰੀ ਜਦੋਂ ਡਾ. ਕਵਾਜਾ ਸਦੁੱਲਾਹ ਤੇ ਡਾ. ਫ਼ਰਾਜ਼ ਅਹਿਮਦ ਇਕ ਫਲਾਂ ਵਾਲੀ ਦੁਕਾਨ ’ਤੇ ਜਾ ਰਹੇ ਸਨ। ਇਸ ਸਬੰਧੀ ਅਜਨੀ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। -ਪੀਟੀਆਈ