ਪੁਣੇ: ਗਿਆਨਵਾਪੀ ਮਸਜਿਦ ਵਿਵਾਦ ਵਿਚਾਲੇ ਮਹਾਰਾਸ਼ਟਰ ਨਵ-ਨਿਰਮਾਣ ਸੈਨਾ (ਐੱਮਐੱਨਐੱਸ) ਨੇ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ ਦੇ ਪੁਣੇ ਸ਼ਹਿਰ ’ਚ ਪੁਨਯੇਸ਼ਵਰ ਮੰਦਰ ਦੀ ਜ਼ਮੀਨ ’ਤੇ ਦੋ ਦਰਗਾਹਾਂ ਬਣਾਈਆਂ ਗਈਆਂ ਹਨ। ਐੱਮਐੱਨਐੱਸ ਦੇ ਜਨਰਲ ਸਕੱਤਰ ਅਜੈ ਸ਼ਿੰਦੇ ਨੇ ਅੱਜ ਕਿਹਾ ਕਿ ਉਨ੍ਹਾਂ ਪੁਨਯੇਸ਼ਵਰ ਮੁਕਤੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਉਨ੍ਹਾਂ ਲੋਕਾਂ ਨੂੰ ਇਸ ਮੁਹਿੰਮ ’ਚ ਰਾਜ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਦੀ ਹਮਾਇਤ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘ਅਸੀਂ ਗਿਆਨਵਾਪੀ ਦੀ ਤਰ੍ਹਾਂ ਪੁਣੇ ’ਚ ਪੁਨਯੇਸ਼ਵਰ ਮੰਦਰ ਲਈ ਵੀ ਲੜ ਰਹੇ ਹਾਂ।’ ਸ਼ਿੰਦੇ ਨੇ ਦਾਅਵਾ ਕੀਤਾ ਕਿ ਖਿਲਜੀ ਵੰਸ਼ ਦੇ ਸ਼ਾਸਕ ਅਲਾਊਦੀਨ ਖਿਲਜੀ ਦੇ ਇੱਕ ਕਮਾਂਡਰ ਨੇ ਪੁਣੇ ’ਚ ਪੁਨਯੇਸ਼ਵਰ ਤੇ ਨਾਰਾਇਣੇਸ਼ਵਰ ਮੰਦਰ ਢਾਹ ਕੇ ਇਸ ਜ਼ਮੀਨ ’ਤੇ ਦਰਗਾਹਾਂ ਦਾ ਨਿਰਮਾਣ ਕੀਤਾ ਗਿਆ ਸੀ। -ਪੀਟੀਆਈ